Movie News

ਅਨੇਕਾਂ ਹੀ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਅਵਾਜ਼ ਬੁਲੰਦ ਕਰੇਗੀ ਲਘੂ ਫਿਲਮ ‘ਗੁੰਮਰਾਹ’ – ਭੁਪਿੰਦਰ ਸਿੱਧੂ

ਚੰਡੀਗੜ੍ਹ- ਅਨੇਕਾਂ ਹੀ ਚਰਚਿਤ ਪੰਜਾਬੀ ਗੀਤਾਂ ਦੇ ਰਚੇਤਾ ਅਤੇ ਮਸ਼ਹੂਰ ਗਾਇਕ ਭੁਪਿੰਦਰ ਸਿੱਧੂ ਹੁਣ ਜਲਦ ਹੀ ਪੰਜਾਬੀ ਲਘੂ ਫਿਲਮ ‘ਗੁੰਮਰਾਹ’ ਵਿਚ ਵੀ ਬਤੌਰ ਅਦਾਕਾਰ ਇਕ ਦਮਦਾਰ ਭੂਮਿਕਾ ‘ਚ ਨਜ਼ਰ ਆਉਣਗੇ।ਫਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੱਧੂ ਨੇ ਦੱਸਿਆ ਕਿ ਤਮੰਨਾ ਇੰਟਰਪ੍ਰਾਈਜਜ਼ ਦੀ ਵੱਡੀ ਸਟਾਰ ਕਾਸਟ ਵਾਲੀ ਇਸ ਫਿਲਮ ਦੀ ਕਹਾਣੀ ਰਵਿੰਦਰ ਸੰਗਰ ਵਲੋਂ ਲਿਖੀ ਗਈ ਹੈ ਜੋ ਕਿ ਪਖੰਡਵਾਦ, ਮਾੜੀ ਰਾਜਨੀਤੀ ਅਤੇ ਸਰਕਾਰੀ ਕਾਰਗੁਜ਼ਾਰੀਆਂ ‘ਤੇ ਵਿੰਗ ਕੱਸਣ ਦੇ ਨਾਲ-ਨਾਲ ਇਨਾਂ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਅਵਾਜ਼ ਵੀ ਬੁਲੰਦ ਕਰੇਗੀ।

ਨਿਰਮਾਤਾ ਦਲਵਿੰਦਰ ਕੰਗ ਦੀ ਇਸ ਫਿਲਮ ਦੇ ਨਿਰਦੇਸ਼ਕ ਵਿਯੇ ਪਾਹਵਾ, ਕੈਮਰਾਮੇਨ ਸੋਨੂੰ ਵਰਮਾ ਅਤੇ ਕੋਰੀਓਗ੍ਰਾਫਰ ਸ਼ੰਮੀ ਹਨ। ਭੁਪਿੰਦਰ ਸਿੱਧੂ ਵਲੋਂ ਫਿਲਮ ਦੇ ਟਾਈਟਲ ਗੀਤ ਸਮੇਤ ਦੋ ਗੀਤ ਵੀ ਲਿਖੇ ਹਨ ਅਤੇ ਫਿਲਮ ਦਾ ਸੰਗੀਤ ਲਾਲ ਕਮਲ ਨੇ ਦਿੱਤਾ ਹੈ। ਫਿਲਮ ਵਿਚ ਮੁੱਖ ਭੂਮਿਕਾ ‘ਚ ਦਲਵਿੰਦਰ ਕੰਗ, ਮਨਦੀਪ ਸਾਹਿਬਾ ਤੋਂ ਇਲਾਵਾ ਰਾਜਵੀਰ ਸਿੰਘ, ਹਰਜਿੰਦਰ ਕੌਰ, ਮੰਜੂ ਸੇਠੀ, ਹਰਪ੍ਰੀਤ ਸਰਕਾਰੀਆ, ਚਾਂਦ ਕਿਸ਼ੋਰ, ਬਲਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਆਦਿ ਨਾਮੀ ਚਿਹਰੇ ਅਦਾਕਾਰੀ ਕਰਦੇ ਨਜ਼ਰ ਆਉਣਗੇ।ਫਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਸ਼ੁਰੂ ਕੀਤੀ ਗਈ ਹੈ। ਭੁਪਿੰਦਰ ਸਿੱਧੂ ਦੇ ਫਿਲਮ ਕਰੀਅਰ ਦੀ ਸ਼ੁਰੂਆਤ ਕੀਤੇ ਜਾਣੇ ਤੇ ਉੱਘੇ ਗਾਇਕ ਹਰਜੀਤ ਹਰਮਨ, ਨਰਿੰਦਰ ਖੇੜੀਮਾਨੀਆਂ, ਗੀਤਕਾਰ ਜੱਸੀ ਸੋਹੀਆਂ ਵਾਲਾ, ਗੁਰਨੇਬ ਛੰਨਾ, ਸੁਖਪਾਲ ਸਿੱਧੂ, ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਵਧਾਈਆਂ ਦਿੱਤੀਆਂ ਗਈਆਂ।

Leave a Reply