Music

ਕਬੱਡੀ ਮਹਾਂਕੁੰਭ ਕੂੰਮ ਕਲਾਂ 6 ‘ਤੇ 7 ਨਵੰਬਰ ਨੂੰ, ਇਲਾਕਾ ਵਾਸੀਆਂ ‘ਚ ਭਾਰੀ ਉਤਸ਼ਾਹ

ਲੁਧਿਆਣਾ- ਪੰਜਾਬ ਭਰ ਦੇ ਕਬੱਡੀ ਖੇਡ ਮੇਲਿਆਂ ਵਿਚ ਇਕ ਵੱਡੇ ਨਾਂਅ ਵਜੋਂ ਜਾਣਿਆ ਜਾਂਦਾ ਸਾਹਿਬਜ਼ਾਦਾ ਅਜੀਤ ਸਿੰਘ ਕਬੱਡੀ ਮਹਾਂਕੁੰਭ ਹਰ ਸਾਲ ਦੀ ਤਰਾਂ ਇਸ ਵਾਰ ਵੀ ਯੂਥ ਆਗੂ ਸਰਬਜੀਤ ਸਿੰਘ ਸਰਬੀ ਗਰੇਵਾਲ ਅਤੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਕੂੰਮ ਕਲਾਂ ਵਿਖੇ 6 ਤੇ 7 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦਾ ਪੋਸਟਰ ਬੀਤੇ ਦਿਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਰਿਲੀਜ਼ ਕੀਤਾ ਗਿਆ। ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬੀ ਗਰੇਵਾਲ ਨੇ ਦੱਸਿਆ ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਅਕੈਡਮੀਆਂ ਹਿੱਸਾ ਲੈਣਗੀਆਂ ਅਤੇ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਤੇ ਦੂਸਰਾ ਇਨਾਮ 51 ਹਜ਼ਾਰ ਨਕਦ ਰਾਸ਼ੀ ਵਜੋਂ ਦਿੱਤੇ ਜਾਣਗੇ। ਉਨਾਂ ਅੱਗੇ ਦੱਸਿਆ ਕਿ

ਇਸ ਮੌਕੇ ਦਰਸ਼ਕਾਂ ਦੇ ਮੰਨੋਰੰਜਨ ਲਈ ਪੰਜਾਬ ਦੇ ਸਟਾਰ ਗਾਇਕ ‘ਤੇ ਅਦਾਕਾਰ ਅਤੇ ਪਿੰਡ ਕੂੰਮ ਕਲਾਂ ਦੇ ਹੀ ਜੰਮਪਲ ਗਿੱਪੀ ਗਰੇਵਾਲ ਤੋਂ ਇਲਾਵਾ ਉੱਘੇ ਗਾਇਕ ਕੁਲਵਿੰਦਰ ਬਿੱਲਾ, ਰੋਸ਼ਨ ਪ੍ਰਿੰਸ, ਹੈਪੀ ਰਾਏਕੋਟੀ, ਅੰਮ੍ਰਿਤ ਮਾਨ, ਰਾਜਵੀਰ ਜਵੰਦਾ, ਗਾਇਕਾ ਸੁਨੰਦਾ, ਸਿੱਧੂ ਮੂਸੇ ਵਾਲਾ, ਗੂਰੀ ਖੱਟੜਾ ਅਤੇ ਆਰਨੇਤ ਆਦਿ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ ਹਮੇਸ਼ਾ ਦੀ ਤਰਾਂ ਇਲਾਕੇ ਦੇ ਲੋਕਾਂ ‘ਚ ਸਾਹਿਬਜ਼ਾਦਾ ਅਜੀਤ ਸਿੰਘ ਕਬੱਡੀ ਕੱਪ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨਾਂ ਵਲੋਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਕਬੱਡੀ ਮਹਾਂਕੁੰਭ ਤੇ ਪਹੁੰਚਣ ਲਈ ਖੁੱਲਾ ਸੱਦਾ ਹੈ।

Leave a Reply