Music

ਗਾਇਕਾ ਅਨੂਜੋਤ ਕੌਰ ਦਾ ਰੁਮਾਂਟਿਕ ਗੀਤ ‘ਰੂਹ ਦਾ ਹਾਣੀ’ ਰਿਲੀਜ਼

ਚੰਡੀਗੜ੍ਹ-ਪੰਜਾਬੀ ਗਾਇਕਾ ਅਨੂਜੋਤ ਕੌਰ ਦੇ ਨਵੇਂ ਰੁਮਾਂਟਿਕ ਗੀਤ ‘ਰੂਹ ਦਾ ਹਾਣੀ’ ਦੀ ਘੁੰਡ ਚੁੱਕਾਈ ਉੱਘੇ ਅਦਾਕਾਰ ਮਲਕੀਤ ਸਿੰਘ ਰੌਣੀ ਅਤੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਅਮਰ ਆਡੀਓ ਦੇ ਲੇਬਲ ਹੇਠ ਰਿਲੀਜ਼ ਅਤੇ ਪੁਨੀਤ ਜੋਸ਼ੀ ਦੀ ਪੇਸ਼ਕਸ ਇਸ ਗੀਤ ਨੂੰ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ ਕਲਮਬੱਧ ਕੀਤਾ ਹੈ ਖੁਦ ਅਨੂਜੋਤ ਕੌਰ ਨੇ ਅਤੇ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਸੰਤੋਖ ਕਟਾਰੀਆ ਨੇ ਸਿੰਗਾਰਿਆ ਹੈ ਜਦੋਂ ਕਿ ਵੀਡੀਓ ਬਚਿੱਤਰ ਸਿੰਘ ਵਲੋਂ ਫਿਲਮਾਇਆ ਗਿਆ ਹੈ।ਇਸ ਮੌਕੇ ਅਦਾਕਾਰ ਮਲਕੀਤ ਰੌਣੀ ਤੇ ਗੁਰਪ੍ਰੀਤ ਕੌਰ ਭੰਗੂ ਨੇ ਅਨੂਜੋਤ ਕੌਰ ‘ਤੇ ਉਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਪੰਜਾਬੀ ਸਿਨੇਮਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਦੀ ਵਧੀਆ ‘ਤੇ ਸਾਫ-ਸੁਥਰੀ ਕਾਰਗੁਜ਼ਾਰੀ ਸਦਕਾ ਹੀ ਅੱਜ ਇਹ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੋਹ ਰਿਹਾ ਹੈ, ਜਿਸ ਸਦਕਾ ਅੱਜ ਵੱਡੀ ਗਿਣਤੀ ਵਿਚ ਪੰਜਾਬੀ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ ‘ਤੇ ਦਰਸ਼ਕਾਂ ਵਲੋਂ ਇਨਾਂ ਫਿਲਮਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਸ ਮੌਕੇ ਪੁਨੀਤ ਜੋਸ਼ੀ, ਰਣਧੀਰ ਸਿੰਘ ਅੱਤੇਵਾਲੀ, ਵੀਡੀਓ ਡਾਇਰੈਕਟਰ ਲਖਵਿੰਦਰ ਬਿੰਦੂ, ਮੀਨਾਕਸ਼ੀ, ਹਰਵਿੰਦਰ ਸਿੰਘ ਔਜਲਾ ਅਤੇ ਇਕਤਾਰ ਸਿੰਘ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ।

Leave a Reply