Music

ਗਾਇਕਾ ਨਿਸ਼ਾ ਬਾਨੋ ਦੇ ਨਵੇਂ ਗੀਤ ‘ਪਰਚੇ ਤੇ ਚਰਚੇ’ ਦੇ ਹੋਏ ਖੂਬ ਚਰਚੇ

ਚੰਡੀਗੜ੍ਹ- ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਵੱਖ-ਵੱਖ ਗੀਤਾਂ ਅਤੇ ਪਾਲੀਵੁੱਡ ਫਿਲਮਾਂ ਨਾਲ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ‘ਚ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਇਆ ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਰਚੇ ਤੇ ਚਰਚੇ’ ਵੀ ਕਾਫੀ ਚਰਚਾ ‘ਚ ਹੈ ਅਤੇ ਦਰਸ਼ਕਾਂ ਵਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਨਿਸ਼ਾ ਬਾਨੋ ਦੇ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਸਿਮਾ ਘੁਮਾਣ ਨੇ ਲਿਖੇ ਹਨ ਅਤੇ ਸੰਗੀਤ ਕੇ.ਵੀ ਸਿੰਘ ਨੇ ਦਿੱਤਾ ਹੈ ਜਦ ਕਿ ਵੀਡੀਓ ਫਿਲਮਾਂਕਣ ਨਿਰਦੇਸ਼ਕ ਸੁੱਖ ਡੀ ਵਲੋਂ ਕਾਫੀ ਸੁੱਚਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ।

Leave a Reply