Music

ਗਾਇਕ ਜਤਿੰਦਰ ਭੁੱਲਰ ਦਾ ਗੀਤ ‘ਅਲਕੋਹਲ’ 9 ਦਸੰਬਰ ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ- ਸੁਰ, ਸ਼ਬਦ ਤੇ ਅਦਾ ਦੇ ਸੁਮੇਲ ਨੌਜਵਾਨ ਗਾਇਕ ਜਤਿੰਦਰ ਭੁੱਲਰ ਦਾ ਭੰਗੜੇ ਵਾਲਾ ਗੀਤ ‘ਅਲਕੋਹਲ’ (ਲਾਹਣ ਦੇ ਡਰੱਮ) 9 ਦਸੰਬਰ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਲਿਖਣ ਵਾਲੀ ਕਲਮ ਉੱਘੇ ਗੀਤਕਾਰ ਵਿੱਕੀ ਧਾਲੀਵਾਲ ਦੀ ਹੈ ਅਤੇ ਸੰਗੀਤ ਕੇ ਵੀ ਸਿੰਘ ਵਲੋਂ ਦਿੱਤਾ ਗਿਆ ਹੈ ਜਦੋਂ ਕਿ ਵੀਡੀਓ ਫਿਲਮਾਂਕਣ ਐੱਚ.ਬੀ ਪ੍ਰੋਡਕਸ਼ਨ ਡਾਇਰੈਕਟਰ ਹਰਿੰਦਰ ਭੁੱਲਰ ਅਤੇ ਸਹਾਇਕ ਡਾਇਰੈਕਟਰ ਗੁਰਪ੍ਰੀਤ ਗੋਪੀ ਸੰਧੂ ਵਲੋਂ ਬਹੁਤ ਹੀ ਵਧੀਆ ਕਾਨਸੈਪਟ ਤੇ ਤਿਆਰ ਕੀਤਾ ਗਿਆ ਹੈ।ਐੱਚ.ਬੀ. ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਅਤੇ ਹਰਿੰਦਰ ਭੁੱਲਰ ਦੀ ਪੇਸ਼ਕਸ ਇਹ ਗੀਤ ਅਗਾਮੀ 9 ਦਸੰਬਰ ਨੂੰ ਨਾਮੀ ਪੰਜਾਬੀ ਟੀ ਵੀ ਚੈਨਲਾਂ, ਯੂ-ਟਿਊਬ ਅਤੇ ਸ਼ੋਸ਼ਲ ਮੀਡੀਆ ‘ਤੇ ਧਮਾਲਾਂ ਪਾਉਂਦਾ ਨਜ਼ਰ ਆਵੇਗਾ।

Leave a Reply