Music

ਗਾਇਕ ਪ੍ਰਭਜੋਤ ‘ਤੇ ਗੈਵੀ ਢੀਂਡਸਾ ਦੇ ਨਵੇਂ ਗੀਤ ‘ਛੋਲੇ ਯਾਰਾਂ ਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਚੰਡੀਗੜ੍ਹ- ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰੀਲਾ ਗਾਇਕ ਪ੍ਰਭਜੋਤ ਸਿੰਘ ‘ਤੇ ਗੈਵੀ ਢੀਂਡਸਾ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਛੋਲੇ ਯਾਰਾਂ ਦੇ’ ਨਾਲ ਖੂਬ ਪ੍ਰਸੰਸਾ ਬਟੌਰਦੇ ਨਜ਼ਰ ਆ ਰਹੇ ਹਨ। ਗੀਤਕਾਰ ਕਮਲ ਕਕਰਾਲਾ ਦੀ ਕਲਮ ਦੀ ਉੱਪਜ ਭੰਗੜੇ ਵਾਲੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਆਰ.ਵੀ ਨੇ ਸਿੰਗਾਰਿਆ ਹੈ ਅਤੇ ਵੀਡੀਓ ਨਿਰਦੇਸ਼ਨ ਡਾਇਰੈਕਟਰ ਸਾਹਿਬ ਸੇਖੋਂ ਵਲੋਂ ਕੀਤਾ ਗਿਆ ਹੈ।ਬਲਿੰਦਰ ਧਾਲੀਵਾਲ ਦੇ ਪ੍ਰੋਜੈਕਟ ਅਤੇ ਵੀ.ਆਈ.ਪੀ ਇੰਟਰਟੇਨਮੈਂਟ ‘ਤੇ ਜਸਦੀਪ ਸਿੰਘ ਰਤਨ ਪ੍ਰੋਡਕਸ਼ਨ ਦੀ ਸਾਂਝੀ ਪੇਸ਼ਕਸ ਇਸ ਗੀਤ ਨੂੰ ਸਰੋਤੇ ਵਰਗ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Leave a Reply