Music

ਗਾਇਕ ਰਾਜਵੀਰ ਜਵੰਦਾ ਦਾ ‘ਇਲਤਾਂ’ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੋਇਆ ਲੀਕ

ਚੰਡੀਗੜ੍- ਉੱਘੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਨਵਾਂ ਗੀਤ ‘ਇਲਤਾਂ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਹੈ। ‘ਇਲਤਾਂ’ ਗੀਤ ਦੇ ਲੀਕ ਹੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਦੇ ਇਸ ਗੀਤ ਦੇ ਗੀਤਕਾਰ ਗਿੱਲ ਰੌਤਾਂ ਨੇ ਦੱਸਿਆ ਕਿ ਜਸਵੀਰ ਪਾਲ ਸਿੰਘ ਰਿਕਾਰਡਸ ਵਲੋਂ ਇਸ ਗੀਤ ਦੀ ਡੰਮੀ ਫਾਈਨਲ ਆਡੀਓ ਲੲੀ ਭੇਜੀ ਗਈ ਸੀ ਤੇ ਅੱਗੋਂ ਕਿਸੇ ਸ਼ਰਾਰਤੀ ਅਨਸਰ ਵਲੋਂ ਇਸ ਨੂੰ ਸੋਸ਼ਲ ਸਾਈਟਸ ਤੇ ਅਪਲੋਡ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜੱਸ ਰਿਕਾਰਡਸ ਦੀ ਪੇਸ਼ਕਸ਼ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਮਿਕਸ ਸਿੰਘ ਨੇ ਸਿੰਗਾਰਿਆ ਹੈ ਅਤੇ ਸਮੁੱਚੀ ਟੀਮ ਵਲੋਂ ਇਸ ਗੀਤ ਤੇ ਬੁਹਤ ਹੀ ਮਿਹਨਤ ਕੀਤੀ ਗਈ ਸੀ ।ਪਰ ਇਸ ਤਰਾਂ ਲੀਕ ਹੋ ਜਾਣ ਤੇ ਸਮੁੱਚੀ ਟੀਮ ਨੂੰ ਬਹੁਤ ਦੁੱਖ ਲੱਗਿਆ ਹੈ। ਉਨਾਂ ਅੱਗੇ ਕਿਹਾ ਕਿ ਇਸ ਤਰਾਂ ਦੀ ਪਾਇਰੇਸੀ ਨੂੰ ਰੋਕਣ ਲਈ ਇੰਡਸਟਰੀ ਨੂੰ ਇਕਜੁੱਟ ਹੋ ਕੇ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਫਿਲਮਾਂ ਦੇ ਨਾਲ-ਨਾਲ ਗੀਤਾਂ ਦੇ ਲੀਕ ਹੋਣ ‘ਤੇ ਵੀ ਰੋਕ ਲਗਾਈ ਜਾ ਸਕੇ।

Leave a Reply