Music

ਗਾਇਕ ਹਨੀ ਸਰਕਾਰ ਦਾ ਗੀਤ ‘ਯਾਰਾਂ ਦੇ ਨਾਲ’ 4 ਦਸੰਬਰ ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ- ਪੰਜਾਬੀ ਗਾਇਕ ਹਨੀ ਸਰਕਾਰ ਦਾ ਨਵਾਂ ਗੀਤ ‘ਯਾਰਾਂ ਦੇ ਨਾਲ’ 4 ਦਸੰਬਰ ਨੂੰ ਯੂ-ਟਿਊਬ ਅਤੇ ਨਾਮੀ ਟੀਵੀ ਚੈਨਲਾਂ ਤੇ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਯਾਰਾਂ ਦੀ ਯਾਰੀ ਤੇ ਆਧਾਰਿਤ ਇਸ ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ ਹਨੀ ਸਰਕਾਰ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਗੀਤਕਾਰ ਪ੍ਰਿੰਸ ਰੱਖੜੀ ਨੇ ਲਿਖੇ ਹਨ ਅਤੇ ਸੰਗੀਤਕ ਧੁਨਾਂ ਨਾਲ ਉੱਘੇ ਸੰਗੀਤਕਾਰ ਜੱਸੀ ਐਕਸ ਨੇ ਸ਼ਿੰਗਾਰਿਆ ਹੈ ਜਦਕਿ ਵੀਡੀਓ ਤੁਲਸੀ ਆਰਟਸ ਵਲੋਂ ਬਣਾਈ ਗਈ ਹੈ।ਉਨਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਇਹ ਟਰੈਕ ਤਿਆਰ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬੀ ਸਰੋਤੇ ਇਸ ਗੀਤ ਨੂੰ ਜ਼ਰੂਰ ਪਿਆਰ ਬਖਸ਼ਣਗੇ।

Leave a Reply