Music

ਗਾਇਕ ਹਾਰਵੀ ਦਾ ਨਵਾਂ ਗੀਤ ‘ਮਿਰਜ਼ਾ’ ਸਰੋਤਿਆਂ ਨੇ ਖੂਬ ਸਲਾਹਿਆ

ਚੰਡੀਗੜ੍ਹ- ਚਰਚਿਤ ਗੀਤ ‘ਸਿਰਹਾਣੇ ਪਈ ਬੰਦੂਕ’, ਵੀਹ ਕਿੱਲੇ’ ਅਤੇ ‘ਗੱਭਰੂ’ ਨਾਲ ਦਰਸ਼ਕਾਂ ਦੇ ਦਿਲਾਂ ‘ਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਹਾਰਵੀ ਹਾਲ ਹੀ ‘ਚ ਆਪਣਾ ਇਕ ਹੋਰ ਗੀਤ ਨਵਾਂ ਗੀਤ ‘ਮਿਰਜ਼ਾ’ ਲੈ ਕੇ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਦਰਜਨਾਂ ਹੀ ਸੁਪਰ ਹਿੱਟ ਗੀਤਾਂ ਦੇ ਰਚੇਤਾ ਮਸ਼ਹੂਰ ਗੀਤਕਾਰ ਪਰਗਟ ਸਿੰਘ ਲਿਧੜਾਂ ਨੇ ਲਿਖਿਆ ਹੈ ਅਤੇ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਫਿਲਮਾਂਕਣ ਮੈਪਲੀ ਪ੍ਰੋਡਕਸ਼ਨ ਵਲੋਂ ਤਿਆਰ ਕੀਤਾ ਗਿਆ ਹੈ। ਅਰਬਨ ਭਾਊ ਰਿਕਾਰਡਸ ਵਲੋਂ ਪੇਸ਼ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ‘ਤੇ ਯੂ-ਟਿਊਬ ਤੇ ਹੁਣ ਤੱਕ 5 ਲੱਖ ਦੇ ਕਰੀਬ ਦੇਖਿਆ ਜਾ ਚੁੱਕਾ ਹੈ।

Leave a Reply