Music

ਗਿੱਪੀ ਗਰੇਵਾਲ ਦੇ ਗੀਤ ‘ਵੇਲਣਾ’ ਦੀ ਲੋਕਪ੍ਰਿਯਤਾ ਸਿਖਰਾਂ ‘ਤੇ, ਇਕ ਦਿਨ ਹੋਇਆ 3 ਮਿਲੀਅਨ ਤੋਂ ਪਾਰ

ਚੰਡੀਗੜ੍ਹ- ਪੰਜਾਬੀ ਸੰਗੀਤਕ ਖੇਤਰ ‘ਚ ਨਿੱਤ ਨਵੇਂ ਗੀਤ ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਹੋ ਰਹੇ ਹਨ ਪਰ ਮਕਬੂਲੀਅਤ ਟਾਵੇਂ-ਟਾਵੇਂ ਗੀਤਾਂ ਨੂੰ ਹੀ ਮਿਲਦੀ ਹੈ ‘ਤੇ ਜਿਹੜੇ ਲੋਕਪ੍ਰਿਯਤਾ ਦੀਆਂ ਸਿਖਰਾਂ ਨੂੰ ਛੂਹਣ ‘ਚ ਸਫਲ ਹੁੰਦੇ ਹਨ। ਉੱਘੇ ਗਾਇਕ ਗਿੱਪੀ ਗਰੇਵਾਲ ਦੇ ਨਿੱਜੀ ਪ੍ਰੋਡਕਸ਼ਨ ‘ਹੰਬਲ ਮਿਊਜ਼ਿਕ’ ਲੇਬਲ ਹੇਠ ਹਾਲ ਹੀ ‘ਚ ਰਿਲੀਜ਼ ਹੋਇਆ ਉਨਾਂ ਦਾ ਗੀਤ ‘ਵੇਲਣਾ’ ਵੀ ਖੂਬ ਪ੍ਰਸੰਸਾ ਬਟੌਰਦਾ ਨਜ਼ਰ ਆ ਰਿਹਾ ਹੈ ਜੋ ਕਿ ਸਰੋਤੇ ਵਰਗ ਵਲੋਂ ਯੂ-ਟਿਊਬ ‘ਤੇ ਇਕ ਦਿਨ ਵਿਚ 3 ਮੀਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਸਬਦਾਂ ਦੀ ਲੜੀ ‘ਚ ਪ੍ਰੋਣ ਵਾਲੀ ਕਲਮ ਉੱਘੇ ਗੀਤਕਾਰ ਹੈਪੀ ਰਾਏਕੋਟੀ ਦੀ ਹੈ ਅਤੇ ਮਿਊਜ਼ਿਕ ਜੱਸੀ ਕਤਿਆਲ ਨੇ ਦਿੱਤਾ ਹੈ।ਜ਼ਿਕਰਯੋਗ ਹੈ ਕਿ ਗੀਤ ਦਾ ਵੀਡੀਓ ਫਿਲਮਾਂਕਣ ਖੁਦ ਗਿੱਪੀ ਗਰੇਵਾਲ ਵਲੋਂ ਬਾਖੂਬੀ ਤਿਆਰ ਕੀਤਾ ਗਿਆ ਹੈ ਜਿਸ ਵਿਚ ਨਾਮੀ ਪੰਜਾਬੀ ਮਾਡਲ ਗਿੰਨੀ ਕਪੂਰ ਅਤੇ ਗਿੱਪੀ ਨਾਲ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।ਗੀਤ ਵਿਚ ਉੱਘੇ ਅਦਾਕਾਰ ਹੋਬੀ ਧਾਲੀਵਾਲ, ਜੱਗੀ ਸਿੰਘ, ਹਰਿੰਦਰ ਭੁੱਲਰ, ਪ੍ਰਿੰਸ ਕੰਵਲਜੀਤ ਅਤੇ ਸੀਮਾ ਕੌਸ਼ਲ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ।

 

 

Leave a Reply