Music

ਗੀਤਕਾਰ ਪ੍ਰੀਤ ਸੰਘਰੇੜੀ ਵਿਆਹ ਦੇ ਬੰਧਨ ‘ਚ ਬੱਝੇ, ਨਾਮੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਚੰਡੀਗੜ੍ਹ- ਪੰਜਾਬੀ ਸੰਗੀਤਕ ਖੇਤਰ ‘ਚ ‘ਲਵਲੀ ਵਰਸਿਜ ਪੀਯੂ’, ‘ਫੋਰਡ 3600’ ‘ਤੇ ‘ਨੰਗੇ ਪੈਰ ਨੱਚੀ’ ਵਰਗੇ ਅਨੇਕਾਂ ਹੀ ਸੁਪਰ ਹਿੱਟ ਗੀਤਾਂ ਦੇ ਰਚੇਤਾ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਹੁਣ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।ਪ੍ਰੀਤ ਸੰਘਰੇੜੀ ਦਾ ਸ਼ੁੱਭ ਵਿਆਹ ਬੀਤੇ ਦਿਨੀਂ ਜਿਲਾ੍ਹ ਮਾਨਸਾ ਦੇ ਪਿੰਡ ਅਚਾਣਕ ਨਿਵਾਸੀ ਬਲਜਿੰਦਰ ਸਿੰਘ ਦੀ ਸਪੁੱਤਰੀ ਰਾਜਵੀਰ ਕੌਰ ਨਾਲ ਹੋਇਆ ਹੈ।

 

ਜ਼ਿਕਰਯੋਗ ਹੈ ਕਿ ਪ੍ਰੀਤ ਸੰਘਰੇੜੀ ਦੀ ਗੀਤਕਾਰੀ ਦੇ ਨਾਲ-ਨਾਲ ਸਾਹਿਤ ਖੇਤਰ ਵਿਚ ਵੀ ਚੰਗੀ ਦੇਣ ਹੈ। ਉਸ ਦੀਆਂ ਹੁਣ ਤੱਕ ਗਜ਼ਲਾਂ ‘ਤੇ ਕਵਿਤਾਵਾਂ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਪੰਜ ਕਿਤਾਬਾਂ ‘ਮੇਰੇ ਹਾਣੀ, ‘ਮੇਰੇ ਪਿੰਡ ਦੀ ਫਿਰਨੀ ਤੋਂ’, ‘ਮੋਹ ਦੀਆ ਤੰਦਾ’, ‘ਅੰਤਿਮ ਇੱਛਾ’ ਤੇ ‘ਕਲਮਾਂ ਦੇ ਹਲ’ ਉਸ ਦੇ ਇਕ ਮਹਾਨ ਕਵੀ ਤੇ ਵਧੀਆ ਲੇਖਕ ਹੋਣ ਦਾ ਸਬੂਤ ਦਿੰਦੀਆ ਹਨ । ਪ੍ਰੀਤ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਸਦੀ ਕਿਤਾਬ ਮੇਰੇ ਪਿੰਡ ਦੀ ਫਿਰਨੀ ਤੋਂ’ ਦੇ ਕੁਝ ਅੰਕੜੇ ਐਮ.ਏ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਲ ਕੀਤੇ ਗਏ ਹਨ।

ਪ੍ਰੀਤ ਦੇ ਵਿਆਹ ਦੀ ਖੁਸ਼ੀ ਮੌਕੇ ਵੱਖ-ਵੱਖ ਨਾਮੀ ਕਲਾਕਾਰਾਂ, ਗੀਤਕਾਰਾਂ ‘ਤੇ ਸੰਗੀਤਕ ਖੇਤਰ ਦੀਆਂ ਹੋਰ ਵੀ ਨਾਮੀ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਕੇ ਸਮੁੱਚੇ ਘੁਮਾਣ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਵਿਆਹ ਦੀ ਰਿਸੈਪਸ਼ਨ ਮੌਕੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਮਨਮੋਹਣ ਵਾਰਿਸ, ਰਵਿੰਦਰ ਗਰੇਵਾਲ, ਦੀਪ ਢਿਲੋਂ, ਜੈਸਮੀਨ ਜੱਸੀ, ਗੁਰਵਿੰਦਰ ਬਰਾੜ, ਜਿੰਦ ਜਵੰਦਾ, ਚਮਕੌਰ ਖੱਟੜਾ, ਬਚਨ ਬੇਦਿਲ, ਵੀਰ ਸੁਖਵੰਤ, ਸੁਰਿੰਦਰ ਮਾਨ, ਗੋਲਡੀ ਬਾਵਾ, ਅਜੀਤਪਾਲ ਜੀਤੀ, ਰਾਜੂ ਵਰਮਾ, ਅਨਮੋਲ ਵਰਮਾ, ਪੈਵੀ ਧੰਜਲ, ਸੰਜੀਵ ਸੁਲਤਾਨ, ਡਾ. ਮੰਗਲ ਸੰਧੂ ਸਮੇਤ ਭਾਰੀ ਗਿਣਤੀ ਲੋਕਾਂ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।

Leave a Reply