Movie News

Renowned make-up artist of Punjabi movies and music sector Geet Brar shot dead


ਚੰਡੀਗੜ੍ਹ- ਪੰਜਾਬੀ ਫਿਲਮਾਂ ਤੇ ਸੰਗੀਤਕ ਖੇਤਰ ਦੀ ਨਾਮੀ ਮੇਕਅੱਪ ਆਰਟਿਸਟ ਗੀਤ ਬਰਾੜ ਦੀ ਬੀਤੇ ਦਿਨ ਰਾਜਪੁਰਾ ਵਿਖੇ ਗੋਲੀ ਮਾਰ ਕੇ ਹੱਤਿਆ ਹੋ ਜਾਣ ਦਾ ਸਮਾਚਾਰ ਹੈ ਜਿਥੇ ਸ਼ਹਿਰ ਦੀ ਐਨਕਲੇਵ ਕਲੌਨੀ ‘ਚ ਉਸਦੀ ਦੀ ਲਾਸ਼ ਪੂਰੀ ਤਰ੍ਹਾਂ ਖੂਨ ਨਾਲ ਲੱਥਪਥ ਪਾਈ ਗਈ।ਬੀਤੇ ਮੰਗਲਵਾਰ ਰਾਤ 11 ਵਜੇ ਇਸ ਘਟਨਾ ਸਬੰਧੀ ਸਥਾਨਕ ਲੋਕਾਂ ਵਲੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਗੀਤ ਬਰਾੜ ਦੀ ਛਾਤੀ ‘ਤੇ 32 ਬੋਰ ਪਿਸਟਲ ਨਾਲ ਗੋਲੀ ਮਾਰੀ ਗਈ ਹੈ ਅਤੇ ਸਰੀਰ ਦੇ ਮੱਥੇ , ਤੇ ਗਲੇ ‘ਤੇ ਸੱਟਾਂ ਦੇ ਨਿਸ਼ਾਨ ਵੀ ਪਏ ਹਨ।ਪੁਲਸ ਵਲੋਂ ਹੱਤਿਆ ਕਰਨ ਵਾਲੇ ਅਣਪਸ਼ਾਤੇ ਲੋਕਾਂ ‘ਤੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply