Movie News

ਫ਼ਿਲਮ ‘ਕੈਰੀ ਆਨ ਜੱਟਾ 2’ ‘ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਜੋੜੀ ਪਾਵੇਗੀ ਧਮਾਲ

ਚੰਡੀਗੜ੍ਹ- ਪੰਜਾਬੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਅਤੇ ਗਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 2’ ਦੀ ਸੂਟਿੰਗ ‘ਚ ਰੁਝੇ ਹੋਏ ਹਨ।ਜ਼ਿਕਰਯੋਗ ਹੈ ਕਿ ‘ਕੈਰੀ ਆਨ ਜੱਟਾ 2’ ਸੁਪਰਹਿੱਟ ਫਿਲਮ ‘ਕੈਰੀ ਆਨ ਜੱਟਾ’ ਦਾ ਹੀ ਸੀਕੁਅਲ ਹੈ।

ਫ਼ਿਲਮ ਵਿਚ ਜਿਥੇ ਗਿੱਪੀ ਨਾਲ ਮੁੱਖ ਅਭਿਨੇਤਰੀ ਵਜੋਂ ਸੋਨਮ ਬਾਜਵਾ ਨਜ਼ਰ ਆਵੇਗੀ ਉਥੇ ਬੀਨੂੰ ਢਿੱਲੋ, ਬੀ.ਐਨ. ਸ਼ਰਮਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਜੱਗੀ ਸਿੰਘ ਅਤੇ ਰਘਬੀਰ ਬੋਲੀ ਆਦਿ ਨਾਮੀ ਅਦਾਕਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਕ ਸਮੀਪ ਕੰਗ ਹਨ ਅਤੇ ਸਕ੍ਰੀਨਪਲੇ ਵੈਭਵ ਸੁਮਨ ਤੇ ਸ਼੍ਰੇਆ ਸ਼੍ਰੀਵਾਸਤਵ ਵਲੋਂ ਤਿਆਰ ਕੀਤੇ ਗਏ ਹਨ ਜਦ ਕਿ ਡਾਇਲਾਗ ਨਰੈਸ਼ ਕਥੂਰੀਆ ਦੇ ਹਨ। ਢਿੱਡੀ ਪੀੜਾਂ ਪਾਉਣ ਵਾਲੀ ਇਹ ਫ਼ਿਲਮ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਦੇ ਬੈਨਰ ਵਾਈਟ ਹਿੱਲ ਸਟੂਡੀਓਜ਼ ਹੇਠ ਅਗਲੇ ਸਾਲ 1 ਜੂਨ 2018 ਨੂੰ ਵਿਸ਼ਵਪੱਧਰੀ ਰਿਲੀਜ਼ ਹੋਵੇਗੀ।

Leave a Reply