Movie NewsMusic

ਫ਼ਿਲਮ ਭਲਵਾਨ ਸਿੰਘ’ ਦੀ ਪ੍ਰਮੋਸ਼ਨ ਲਈ ਰਣਜੀਤ ਬਾਵਾ ਅੱਜ ਸ਼ਾਮੀ ਲਾਉਣਗੇ ਪਟਿਆਲਾ ਵਿਖੇ ਭਲਵਾਨੀ ਗੇੜਾ

ਪਟਿਆਲਾ- ਉੱਘੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣੀ 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਭਲਵਾਨ ਸਿੰਘ’ ਦੇ ਪ੍ਰਮੋਸ਼ਨਲ ਟੂਰ ਦੌਰਾਨ ਅੱਜ ਸ਼ਾਮੀ ਪਟਿਆਲਾ ਵਿਖੇ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਬਾਵਾ ਦੇ ਮਨੈਜਰ ਡਿਪਟੀ ਵੋਹਰਾ ਨੇ ਦੱਸਿਆ ਕਿ ਫਿਲਮ ‘ਭਲਵਾਨ ਸਿੰਘ’ ਦੇ ਪ੍ਰਮੋਸ਼ਨਲ ਟੂਰ ਦੌਰਾਨ ਰਣਜੀਤ ਬਾਵਾ ਅੱਜ ਪਟਿਆਲਾ ਦੇ ਭਾਸ਼ਾ ਭਵਨ ਵਿਖੇ ਲਾਈਵ ਪਰਫਾਰਮੈਂਸ ਦੇਣਗੇ ਤੇ ਫਿਲਮ ‘ਭਲਵਾਨ ਸਿੰਘ’ ਬਾਰੇ ਵੀ ਗੱਲਬਾਤ ਕਰਨਗੇ। ਇਸ ਦੌਰਾਨ ਨਾਮੀ ਗਾਇਕ ਸੱਜਣ ਅਦੀਬ, ਵੀਰ ਸਿੰਘ, ਦੀਪ ਕਰਨ, ਜੋਬਨ ਸੰਧੂ, ਹਨੀ ਸਰਕਾਰ ਅਤੇ ਸਿਮਰ ਗਿੱਲ ਵੀ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲਣਗੇ।ਦੱਸਣਯੋਗ ਹੈ ਕਿ ਫ਼ਿਲਮ ਵਿਚ ਭਲਵਾਨ ਸਿੰਘ ਦਾ ਕਿਰਦਾਰ ਰਣਜੀਤ ਬਾਵਾ ਨਿਭਾਅ ਰਹੇ ਹਨ ਜਿਥੇ ਉਹ ਗੋਰਿਆਂ ਦੇ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਸੋਚ ਤੇ ਵੱਖਰੇ ਢੰਗ-ਤਰੀਕਿਆਂ ਨਾਲ ਟੱਕਰ ਲੜਦੇ ਨਜ਼ਰ ਆਉਣਗੇ।ਫਿਲਮ ਦੀ ਕਹਾਣੀ ਸੁਖਰਾਜ ਸਿੰਘ ਵਲੋਂ ਲਿਖੀ ਗਈ ਹੈ ਅਤੇ ਫ਼ਿਲਮ ਦੇ ਨਿਰਮਾਤਾ ਅਮੀਕ ਸਿੰਘ ਵਿਰਕ, ਕਾਰਜ ਗਿੱਲ ਅਤੇ ਜਸਪਾਲ ਸੰਧੂ ਹਨ, ਜਿਨ੍ਹਾਂ ਵੱਲੋਂ ‘ਨਦਰ ਫਿਲਮਜ਼’, ‘ਜੇ ਸਟੂਡੀਓ’ ਅਤੇ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਦੇ ਬੈਨਰ ਹੇਠ ਇਸ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ। ਫ਼ਿਲਮ ਦੇ ਗੀਤ ਬੀਰ ਸਿੰਘ ਵਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਗੁਰਮੋਹ ਨੇ ਦਿੱਤਾ ਹੈ।

Leave a Reply