Music

‘ਮੇਲਾ ਕਠਾਰ’ ਸਬੰਧੀ ਦਰਜਨਾਂ ਸਟਾਰ ਕਲਾਕਾਰਾਂ ਦੇ ਪੋਸਟਰ ਸੋਸ਼ਲ ਸਾਈਟਸ ਤੇ ਛਾਏ

ਜਲੰਧਰ- ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ, ਫਿਲਮ ਪ੍ਰੋਡਿਊਸਰ ਸੋਨੂੰ ਐੱਲ.ਏ ਅਤੇ ਅਲਾਹੀ ਭਰਾਵਾਂ ਦੀ ਅਗਵਾਈ ‘ਚ 13 ‘ਤੇ 14 ਸਤੰਬਰ ਨੂੰ ਹੋਣ ਜਾ ਰਹੇ ਸੱਭਿਆਚਾਰਕ ‘ਮੇਲਾ ਕਠਾਰ’ ਸਬੰਧੀ ਪੋਸਟਰ ਬੀਤੇ ਦਿਨੀਂ ਇਕ ਲੜੀ ਤਹਿਤ ਰਿਲੀਜ਼ ਕੀਤੇ ਜਾ ਰਹੇ ਹਨਜੋ ਕਿ ਸੋਸ਼ਲ ਸਾਈਟਸ ਫੇਸਬੁੱਕ, ਇਸਟਾਗ੍ਰਾਮ ਅਤੇ ਵੱਟਸਐਪ ਆਦਿ ਹਰ ਪਾਸੇ ਛਾਏ ਨਜ਼ਰ ਹੋਏ ਨਜ਼ਰ ਆ ਰਹੇ ਹਨ। ਇਸ ਸੱਭਿਆਚਾਰ ਮੇਲੇ ਦੇ ਪਹਿਲੇ ਦਿਨ ਜਿਥੇ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ, ਕੰਵਰ ਗਰੇਵਾਲ, ਜਾਕਿਰ ਹੂਸੇਨ, ਲਿਆਕਤ ਅਲੀ ਅਤੇ ਰੂਹਾਨੀ ਬਰਦਰਜ਼ ਆਪਣੀ ਹਾਜ਼ਰੀ ਭਰਨਗੇ ਉਥੇ ਮੇਲੇ ਦੇ ਦੂਸਰੇ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ, ਨਛੱਤਰ ਗਿੱਲ, ਰਵਿੰਦਰ ਗਰੇਵਾਲ, ਹੈਪੀ ਰਾਏਕੋਟੀ, ਦਿਲਪ੍ਰੀਤ ਢਿਲੋਂ, ਸਿੱਪੀ ਗਿੱਲ, ਅਦਾਕਾਰ ਜੱਗੀ ਸਿੰਘ, ਬਲਕਾਰ ਸਿੱਧੂ, ਕੁਵਿੰਦਰ ਕੈਲੀ, ਗੁਰਲੈਜ਼ ਅਖਤਰ, ਗਗਨ ਥਿੰਦ, ਸਾਰਥੀ ਕੇ, ਜੋਰਡਨ ਸੰਧੂ, ਜੀ ਖਾਨ, ਦੀਪ ਕਰਨ, ਆਰ ਨੇਤ, ਮਨਿੰਦਰ ਮੰਗਾ, ਜੀ ਸੁਰਜੀਤ, ਹਰਦਿਲ ਖਾਬ, ਜਿਮੀ ਕਲੇਰ ਅਤੇ ਬਾਲ ਸਟਾਰ ਗਾਇਕ ਅਜੀਤ ਸਿੰਘ ਤੋਂ ਇਲਾਵਾ ਗਾਇਕਾਵਾਂ ਚੋਂ ਸੁਨੰਦਾ ਸ਼ਰਮਾ, ਸ਼ੈਲੀਨਾ ਸ਼ੈਲੀ, ਜੈਨੀ ਜੋਹਲ ਅਤੇ ਅਨੁ ਅਮਾਨਤ ਆਦਿ ਨਾਮੀ ਕਲਾਕਾਰ ਆਪਣੀ ਹਾਜ਼ਰੀ ਭਰਨਗੇ।ਇਸ ਦੌਰਾਨ ਸਟੇਜ ਦੀਆਂ ਸੇਵਾਵਾਂ ਪੰਜਾਬ ਦੇ ਮਸ਼ਹੂਰ ਅਦਾਕਾਰ ‘ਤੇ ਮੰਚ ਸੰਚਾਲਕ ਹਰਿੰਦਰ ਭੁੱਲਰ ਨਿਭਾਉਣਗੇ।ਏ ਬੀ ਪ੍ਰੋਡਕਸ਼ਨ ਤੇ ਅਲਾਹੀ ਭਾਰਵਾਂ ਵਲੋਂ ਸਮੂਹ ਇਲਾਕਾ ਵਾਸੀਆਂ ਨੂੰ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ ਹੈ।

Leave a Reply