Music

ਰਾਜਵੀਰ ਜਵੰਦਾ ਦਾ ਨਵਾਂ ਗੀਤ ‘ਲੈਂਡਲਾਰਡ’ ਹਰ ਇਕ ਜ਼ੁਬਾਨ ‘ਤੇ

ਚੰਡੀਗੜ੍ਹ- ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ‘ਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦਾ ਇਕ ਹੋਰ ਖੂਬਸੂਰਤ ਨਵਾਂ ਗੀਤ ‘ਲੈਂਡਲਾਰਡ’ ਇਨੀਂ ਦਿਨੀਂ ਹਰ ਇਕ ਜ਼ੁਬਾਨ ‘ਤੇ ਨਜ਼ਰ ਆ ਰਿਹਾ ਹੈ। ਗੀਤ ਨੂੰ ਰਾਜਵੀਰ ਜਵੰਦਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਗਾਇਆ ਹੈ। ਗੀਤ ਦੇ ਬੋਲ ਗੀਤਕਾਰ ਕਮਲ ਖਰੌੜ ਨੇ ਲਿਖੇ ਹਨ ਅਤੇ ਸੰਗੀਤ ਉੱਘੇ ਸੰਗੀਤਕਾਰ ਪ੍ਰੀਤ ਹੁੰਦਲ ਨੇ ਦਿੱਤਾ ਹੈ ਜਦ ਕਿ ਗੀਤ ਦੀ ਵੀਡੀਓ ਜੈਸੀ ਸ਼ਨੀ ਵਲੋਂ ਸ਼ੂਟ ਕੀਤਾ ਗਿਆ ਹੈ। ਜੱਸ ਰਿਕਾਰਡਜ਼ ਨੇ ਬੈਨਰ ਹੇਠ ਰਿਲੀਜ਼ ਅਤੇ ਜਸਵੀਰ ਪਾਲ ਸਿੰਘ ਦੀ ਪੇਸ਼ਕਸ ਇਸ ਗੀਤ ਨੂੰ ਹੁਣ ਤਕ ਯੂਟਿਊਬ ‘ਤੇ 16 ਲੱਖ ਦੇ ਕਰੀਬ ਦੇਖਿਆ ਜਾ ਚੁੱਕਾ ਹੈ।

Leave a Reply