Music

ਲੰਮੇ ਸਮੇਂ ਬਾਅਦ ਹੁਣ “ਕੁੰਡਲੀ” ਗੀਤ ਨਾਲ ਮੁੜ ਪੇਸ਼ ਹੋਵੇਗਾ- ਗੁਰਕ੍ਰਿਪਾਲ ਸੂਰਾਪੁਰੀ

ਚੰਡੀਗੜ੍ਹ- ਆਪਣੀ ਪੱਗ ਦੇ ਪੇਚਾਂ ਵਾਂਗ ਸੱਭਿਅਕ ਰੰਗਾਂ ਨਾਲ ਸਿੰਗਾਰੇ ਗੀਤ ਗਾਉਣ ਵਾਲਾ ਗੁਰਕ੍ਰਿਪਾਲ ਸੂਰਾਪੁਰੀ ਜਲਦ ਹੀ ਲੰਮੇ ਅੰਤਰਾਲ ਦੇ ਬਾਅਦ ਆਪਣੇ ਨਵੇਂ ਗੀਤ “ਕੁੰਡਲੀ” ਨਾਲ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਗੁਰਕ੍ਰਿਪਾਲ ਸੂਰਾਪੁਰੀ ਦੀ ਗਾਇਕੀ ਦਾ ਇਕ ਆਪਣਾ ਦਰਸ਼ਕ ਵਰਗ ਹੈ ਅਤੇ ਉਸਦੇ ਮਿਲਣਸਾਰ ਸੁਭਾਅ ਤੇ ਸੁਰੀਲੀ ਗਾਇਕੀ ਨਾਲ ਸਰੋਤਿਆਂ ਨੂੰ ਕੀਲ ਲੈਣ ਦੀ ਸ਼ੈਲੀ ਵੀ ਬਾਕਮਾਲ ਹੈ।ਉਹ ਆਪਣੇ ਹਰ ਗੀਤ ਤੇ ਚੰਗੀ ਮਿਹਨਤ ਕਰਦਾ ਹੈ ਅਤੇ ਗੀਤ ਦਾ ਹਰ ਪਹਿਲੂ ਤੋਂ ਖਾਸ ਖਿਆਲ ਰੱਖਦਾ ਹੈ ਇਹੋ ਕਾਰਨ ਹੈ ਕਿ ਅਕਸਰ ਉਸਦੇ ਗੀਤਾਂ ਦਾ ਵਕਫਾ ਜਿਆਦਾ ਹੋ ਜਾਦਾ ਹੈ। ਇਸ ਲੰਮੇ ਵਕਫੇ ਤੋਂ ਬਾਅਦ ਹੁਣ ਜਲਦ ਹੀ ਗੁਰਕ੍ਰਿਪਾਲ ਸੂਰਾਪੁਰੀ ਆਪਣਾ ਇਕ ਖੂਬਸੂਰਤ ਤੇ ਭੰਗੜੇ ਵਾਲਾ ਗੀਤ ‘ਕੁੰਡਲੀ’ ਲੈ ਕੇ ਹਾਜ਼ਰ ਹੋਣ ਜਾ ਰਿਹਾ ਹੈ।ਇਸ ਗੀਤ ਨੂੰ ਸ਼ਬਦਾਂ ਦੀ ਲੜੀ ਵਿਚ ਪ੍ਰੋਣ ਵਾਲੀ ਕਲਮ ਨਾਮੀ ਗੀਤਕਾਰ ਸਿੱਧੂ ਸਰਬਜੀਤ ਦੀ ਹੈ ਅਤੇ ਸੰਗੀਤ ਰਾਂਝਾ ਯਾਰ ਵੱਲੋ ਦਿੱਤਾ ਗਿਆ ਹੈ ਜਦਕਿ ਵੀਡਿਉ ਫਿਲਮਾਂਕਣ ਡਾਇਰੈਕਟਰ ਕਮਲਪ੍ਰੀਤ ਜੌਨੀ ਵੱਲੋ ਤਿਆਰ ਕੀਤਾ ਗਿਆ ਹੈ। ਮੰਗਲਾ ਰਿਕਾਰਡਜ਼ ਤੇ ਮਾਹਾ ਫਿਲਮ ਦੇ ਲੇਬਲ ਹੇਠ ਅਤੇ ਮਨਪ੍ਰੀਤ ਸੋਢੀ ਦੀ ਪੇਸ਼ਕਸ ਇਹ ਗੀਤ 16 ਅਕਤੂਬਰ ਨੂੰ ਨਾਮੀ ਟੀਵੀ ਚੈਨਲਾਂ ਤੇ ਯੂ-ਟਿਊਬ ਤੇ ਧਮਾਲਾਂ ਪਾਉਣ ਆ ਰਿਹਾ ਹੈ। ਦੀਪ ਸੰਦੀਪ

Leave a Reply