Music

ਵਿਰਾਸਤ ਸੰਧੂ ਦਾ ਗੀਤ ‘ਪੰਜ ਵਜਦੇ ਨੂੰ’ ਸਰੋਤੇ ਵਰਗ ਵਲੋਂ ਬੇਹੱਦ ਪਸੰਦ

ਚੰਡੀਗੜ੍ਹ- ਚਰਚਿਤ ਗੀਤ ‘ਯਾਰ ਰੱਖਣੇ ਆ’, ‘ਗੀਤ ਬੱਬੂ ਮਾਨ ਦਾ’ ‘ਤੇ ‘ਤੇਰੀ ਮਰਜੀ’ ਆਦਿ ਸਦਕਾ ਸਰੋਤਿਆਂ ਦੇ ਦਿਲਾਂ ‘ਚ ਡੂੰਘੀ ਪਛਾਣ ਬਣਾਉਣ ਵਾਲਾ ਸੁਰ, ਸ਼ਬਦ ਤੇ ਅਦਾ ਦਾ ਸੁਮੇਲ ਗਾਇਕ ਵਿਰਾਸਤ ਸੰਧੂ ਹਾਲ ਹੀ ‘ਚ ਆਪਣਾ ਨਵਾਂ ਭੰਗੜੇ ਵਾਲਾ ਗੀਤ ‘ਪੰਜ ਵਜਦੇ ਨੂੰ ‘ ਲੈ ਕੇ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਗੀਤਕਾਰ ਮਨੀ ਸੰਘੇੜਾ ਨੇ ਲਿਖਿਆ ਹੈ ਅਤੇ ਗੀਤ ਦਾ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਫਿਲਮਾਂਕਣ ਅਮਨਿੰਦਰ ਸਿੰਘ ਅਤੇ ਵਰਿੰਦਰਪਾਲ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਲੋਕਧੁਨ ਵਲੋਂ ਪੇਸ਼ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Leave a Reply