Music

ਹਿੱਟ ਦੋਗਾਣਾ ਜੋੜੀ ਦੀਪ ਢਿਲੋਂ ਤੇ ਜੈਸਮੀਨ ਜੱਸੀ ਦਾ ਨਵਾਂ ਗੀਤ ‘3600 ਰਿਟਰਨ’ ਹੋਇਆ ਲੋਕਪ੍ਰਿਯ

ਚੰਡੀਗੜ੍ਹ- ਪੰਜਾਬੀ ਸੰਗੀਤਕ ਖੇਤਰ ‘ਚ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੋਹ ਰਹੀ ਨੰਬਰ ਵਨ ਦੋਗਾਣਾ ਜੋੜੀ ਦੀਪ ਢਿਲੋਂ ਤੇ ਜੈਸਮੀਨ ਜੱਸੀ ਹਾਲ ਹੀ ‘ਚ ਆਪਣਾ ਨਵਾਂ ਗੀਤ ‘3600 ਰਿਟਰਨ’ ਲੈ ਕੇ ਹਾਜ਼ਰ ਹੋਏ ਹਨ ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਗੀਤਕਾਰ ਪ੍ਰੀਤ ਸੰਘਰੇੜੀ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਮਨਮੋਹਕ ਸੰਗੀਤਕ ਧੁਨਾਂ ਨਾਲ ਮਿਊਜ਼ਿਕ ਇੰਮਪਾਇਰ ਨੇ ਸਿੰਗਰਿਆ ਹੈ ਜਦੋਂ ਕਿ ਵੀਡੀਓ ਫਿਲਮਾਂਕਣ ਡਾਇਰੈਕਟਰ ਮੋਂਟੂ ਕੇ ਸ਼ਰਮਾ ਵਲੋਂ ਕੀਤਾ ਗਿਆ ਹੈ।ਨਾਮੀ ਪੰਜਾਬੀ ਟੀ ਵੀ ਚੈਨਲਾਂ ਅਤੇ ਸ਼ੋਸ਼ਲ ਮੀਡੀਆ ਦੀ ਸ਼ਾਨ ਬਣੇ ਇਸ ਗੀਤ ‘ਚ ਦੀਪ ਢਿਲੋਂ ਦੇ ਨਾਲ ਜੱਗੀ ਖਰੋੜ, ਜੀਤ ਪੇਂਚਰਾਂ ਵਾਲਾ ਅਤੇ ਪੰਜਾਬ ਚੀਮਾ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ।ਇਹ ਗੀਤ ਅਰਬਨ ਪੇਂਡੂ ਮਿਊਜ਼ਿਕ ਅਤੇ ਸਾਮ ਝੱਜ ਦੀ ਸਾਂਝੀ ਪੇਸ਼ਕਸ ਹੈ।

Leave a Reply